ਗੁਰਪੁਰਬ 'ਤੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ "ਵਾਰ" ਰਿਲੀਜ਼ ਹੋਇਆ, ਸਿੱਖ ਬਹਾਦਰੀ ਦੀ ਸ਼ਲਾਘਾ; 30 ਮਿੰਟਾਂ ਵਿੱਚ 1.5 ਮਿਲੀਅਨ ਹਿੱਟ ਪ੍ਰਾਪਤ ਕੀਤੇ।

Sidhu Moosewala

ਗੁਰਪੁਰਬ ਮੌਕੇ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋਇਆ ਅਤੇ ਇਸ ਵਿੱਚ ਸਿੱਖ ਕੌਮ ਦੇ ਜਰਨੈਲ ਹਰੀ ਸਿੰਘ ਨਲੂਆ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਗਈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਰਿਲੀਜ਼ ਹੋਇਆ ਇਹ ਉਸਦਾ ਦੂਜਾ ਗੀਤ ਹੈ।

Sidhu Moosewala new song -Vaar

ਗੀਤ 'ਤੇ ਮੂਸੇਵਾਲਾ ਦੇ ਇੰਸਟਾਗ੍ਰਾਮ ਕੈਪਸ਼ਨ ਵਿਚ ਲਿਖਿਆ ਹੈ: "until the lions have their own historians, the history of The hunt will always glorify the hunter" Vaar is playing Now...!

"ਜਦੋਂ ਤੱਕ ਸ਼ੇਰਾਂ ਦੇ ਆਪਣੇ ਇਤਿਹਾਸਕਾਰ ਨਹੀਂ ਹੁੰਦੇ, ਸ਼ਿਕਾਰ ਦਾ ਇਤਿਹਾਸ ਹਮੇਸ਼ਾ ਸ਼ਿਕਾਰੀ ਦੀ ਵਡਿਆਈ ਕਰਦਾ ਰਹੇਗਾ।

 ਗੀਤ ਨੂੰ ਸਿਰਫ 9 ਮਿੰਟਾਂ 'ਚ ਹੀ 50 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

Sidhu Moosewala YouTube channel



ਅਤੇ ਅੱਧੇ ਘੰਟੇ ਵਿੱਚ, ਇਸ ਨੇ 1.5 ਮਿਲੀਅਨ ਵਿਊਜ਼ ਨੂੰ ਪਾਰ ਕਰ ਲਿਆ।

ਉਨ੍ਹਾਂ ਦੀ ਮੌਤ ਤੋਂ ਬਾਅਦ, ਸਿੱਧੂ ਮੂਸੇਵਾਲਾ ਦਾ ਗੀਤ "SYL" ਰਿਲੀਜ਼ ਹੋਇਆ ਸੀ। ਇਸ ਨੂੰ ਸਿਰਫ਼ ਦੋ ਦਿਨਾਂ ਵਿੱਚ ਯੂਟਿਊਬ 'ਤੇ 25 ਮਿਲੀਅਨ ( 2.5 ਕਰੋੜ ) ਵਿਊਜ਼ ਮਿਲ ਚੁੱਕੇ ਸਨ। ਜਿਸ ਨੂੰ ਭਾਰਤ ਸਰਕਾਰ ਦੁਆਰਾ ਕਾਨੂੰਨੀ ਮੁੱਦਿਆਂ ਦੇ ਚਲਦੇ ਬਾਅਦ ਵਿਚ Youtube ਤੋਂ ਹਟਾ ਦਿੱਤਾ ਗਿਆ ਸੀ। ਇਸ ਗੀਤ ਨੇ ਬਾਅਦ ਵਿੱਚ ਬਿਲਬੋਰਡ ਰਿਕਾਰਡ ਸੂਚੀ ਵਿੱਚ ਜਗ੍ਹਾ ਬਣਾਈ। ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਵਿੱਚ ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਉਸਨੇ 2016 ਵਿੱਚ ਗੀਤ ਲਿਖਣਾ ਸ਼ੁਰੂ ਕੀਤਾ। ਉਸਨੇ "ਲਾਈਸੈਂਸ" ਨਾਲ ਸ਼ੁਰੂਆਤ ਕੀਤੀ ਅਤੇ ਇੱਕ ਗਾਇਕ ਵਜੋਂ ਉਸਨੇ ਆਪਣਾ ਸਫ਼ਰ 2017 ਵਿੱਚ ਇੱਕ ਡੁਏਟ ਗੀਤ "ਜੀ ਵੈਗਨ" ਨਾਲ ਸ਼ੁਰੂ ਕੀਤਾ।

ਆਪਣੀ ਸ਼ੁਰੂਆਤ ਤੋਂ ਬਾਅਦ, ਉਸਨੇ ਬ੍ਰਾਊਨ ਬੁਆਏਜ਼ ਨਾਲ ਵੱਖ-ਵੱਖ ਟਰੈਕਾਂ ਲਈ ਸਹਿਯੋਗ ਕੀਤਾ। ਸਿੱਧੂ ਆਪਣੇ ਟਰੈਕ "ਸੋ ਹਾਈ" ਨਾਲ Main stream ਵਿੱਚ ਆਇਆ।

2018 ਵਿੱਚ, ਉਸਨੇ ਆਪਣੀ ਪਹਿਲੀ ਐਲਬਮ PBX 1 ਰਿਲੀਜ਼ ਕੀਤੀ, ਜੋ ਬਿਲਬੋਰਡ ਕੈਨੇਡੀਅਨ ਐਲਬਮਾਂ ਚਾਰਟ ਵਿੱਚ 66ਵੇਂ ਨੰਬਰ 'ਤੇ ਸੀ। ਉਸਦੇ ਸਿੰਗਲ ਟਰੈਕ "47" ਨੂੰ ਯੂਕੇ ਸਿੰਗਲ ਚਾਰਟ 'ਤੇ ਦਰਜਾ ਦਿੱਤਾ ਗਿਆ ਸੀ। 2020 ਵਿੱਚ, ਮੂਸੇਵਾਲਾ ਨੂੰ ਦਿ ਗਾਰਡੀਅਨ ਦੁਆਰਾ 50 ਆਉਣ ਵਾਲੇ ਕਲਾਕਾਰਾਂ ਵਿੱਚ ਸ਼ਾਮਲ ਕੀਤਾ ਗਿਆ। 2022 ਵਿੱਚ ਮੂਸੇਵਾਲਾ ਦਾ ਨਾਂ ਪੰਜਾਬ ਦੇ ਸਭ ਤੋਂ ਪ੍ਰਸਿੱਧ ਗਾਇਕਾਂ ਵਿੱਚ ਪਹਿਲੇ ਨੰਬਰ ਤੇ ਰੱਖਿਆ ਗਿਆ।